:
You are here: Home

ਮਾਂ ਬਨਣ ਤੋਂ ਪਹਿਲਾਂ ਨੇਹਾ ਧੂਪੀਆ ਨੇ ਕਰਵਾਇਆ ਸੀ ਹੌਟ ਫੋਟੋਸ਼ੂਟ Featured

Written by  Published in ਫਿਲਮੀ ਗੱਪਸ਼ੱਪ Tuesday, 27 November 2018 05:40

ਮੁੰਬਈ— ਕੁਝ ਦਿਨ ਪਹਿਲਾਂ ਅਦਾਕਾਰਾ ਨੇਹਾ ਧੂਪਿਆ ਨੇ 'ਅਜਾ' ਫ਼ੈਸ਼ਨ ਲਈ ਫੋਟੋਸ਼ੂਟ ਕਰਵਾਇਆ ਸੀ। ਉਸ ਸਮੇਂ ਨੇਹਾ ਧੂਪੀਆ ਪ੍ਰੈਗਨੈਂਟ ਸੀ ਹਾਲਾਂਕਿ, ਨੇਹਾ ਨੇ ਕੁਝ ਦਿਨ ਪਹਿਲਾਂ ਹੀ ਇਕ ਧੀ ਨੂੰ ਜਨਮ ਦਿੱਤਾ ਹੈ। ਇਸ ਫੋਟੋਸ਼ੂਟ ਵਿਚ ਉਨ੍ਹਾਂ ਦੇ ਬੇਬੀ ਬੰਪ ਨੂੰ ਵੀ ਦੇਖਿਆ ਗਿਆ ਸੀ। ਇਨ੍ਹਾਂ ਤਸਵੀਰਾਂ ਵਿਚ ਨੇਹਾ ਬੇਹੱਦ ਖੂਬਸੂਰਤੀ ਨਾਲ ਆਪਣੀਆਂ ਅਦਾਵਾਂ ਦਾ ਜਾਦੂ ਦਿਖਾਉਂਦੀ ਨਜ਼ਰ ਆ ਰਹੀ ਹੈ। ਉਥੇ ਹੀ, ਇਸ ਸਾਲ ਮਈ ਵਿਚ ਨੇਹਾ ਨੇ ਇਕ ਪ੍ਰਾਇਵੇਟ ਸੈਰੇਮਨੀ 'ਚ ਐਕਟਰ ਅੰਗਦ ਬੇਦੀ ਨਾਲ ਵਿਆਹ ਕੀਤਾ ਸੀ। ਫਿਰ 18 ਨਵੰਬਰ ਨੂੰ ਦੋਵਾਂ ਦੀ ਇਕ ਧੀ ਵੀ ਹੋਈ ਹੈ। ਫੋਟੋਸ਼ੂਟ ਵਿਚ ਨੇਹਾ ਨੂੰ ਕਈ ਵਾਰ ਬਾਡੀ ਫਲਾਂਟ ਕਰਦੇ ਹੋਏ ਵੀ ਦੇਖਿਆ ਗਿਆ। ਨੇਹਾ ਨੇ ਅਜਾ ਮੈਗਜ਼ੀਨ ਦੇ ਕਵਰ ਪੇਜ ਲਈ ਵੀ ਇਕ ਫੋਟੋਸ਼ੂਟ ਕਰਵਾਇਆ ਸੀ। ਨੇਹਾ ਹਿੰਦੀ ਤੋਂ ਇਲਾਵਾ ਪੰਜਾਬੀ ਅਤੇ ਤੇਲੁਗੂ ਫਿਲਮਾਂ ਵਿਚ ਵੀ ਕੰਮ ਕਰ ਚੁੱਕੀ ਹੈ। ਨੇਹਾ ਧੂਪੀਆ ਅਤੇ ਅੰਗਦ ਬੇਦੀ ਇਕ ਸਿੱਖ ਪਰਿਵਾਰ ਨਾਲ ਤਾਲੁਕ ਰੱਖਦੇ ਹਨ। ਇਸ ਤੋਂ ਪਹਿਲਾਂ ਨੇਹਾ ਧੂਪਿਆ ਪਤੀ ਅੰਗਦ ਨਾਲ ਫੋਟੋਸ਼ੂਟ ਕਰਵਾਉਂਦੀ ਹੋਈ ਦਿਖੀ ਸੀ।

Read 143 times