:
You are here: Home

ਪਿਓ ਨੇ ਸਾਲ ਭਰ ਕੀਤਾ ਮਾਸੂਮ ਧੀ ਦਾ ਸਰੀਰਕ ਸ਼ੋਸ਼ਣ,ਰਿਸ਼ਤੇ ਦੀਆਂ ਹੱਦਾਂ ਪਾਰ Featured

Written by  Published in ਲੁਧਿਆਣਾ-ਜਲੰਧਰ Friday, 03 August 2018 08:09

ਲੁਧਿਆਣਾ : ਕਲੁਯਗ ਦੇ ਇਸ ਸਮੇਂ 'ਚ ਪਿਓ-ਧੀ ਦੇ ਰਿਸ਼ਤੇ ਦੀਆਂ ਹੱਦਾਂ ਪਾਰ ਕਰਦਿਆਂ ਇਕ ਮੂੰਹਬੋਲਿਆ ਪਿਓ ਹੀ ਆਪਣੀ 11 ਸਾਲਾ ਮਾਸੂਮ ਧੀ ਦਾ ਇਕ ਸਾਲ ਤੱਕ ਸਰੀਰਕ ਸ਼ੋਸ਼ਣ ਕਰਦਾ ਰਿਹਾ। ਜਾਣਕਾਰੀ ਮੁਤਾਬਕ ਪੀੜਤਾ ਸ਼ਹਿਰ ਦੇ ਜੀ. ਟੀ. ਰੋਡ 'ਤੇ ਸਥਿਤ ਇਕ ਸਰਕਾਰੀ ਸਕੂਲ 'ਚ 6ਵੀਂ ਜਮਾਤ ਦੀ ਵਿਦਿਆਰਥਣ ਹੈ। ਬੱਚੀ ਨੇ ਇਹ ਸਾਰੀ ਗੱਲ ਸਕੂਲ ਦੀ ਪ੍ਰਿੰਸੀਪਲ ਨੂੰ ਦੱਸੀ, ਜਿਸ ਤੋਂ ਬਾਅਦ ਇਹ ਮਾਮਲਾ 'ਨਵਚੇਤਨਾ ਬਾਲ ਭਲਾਈ ਕਮਿਊਨਿਟੀ' ਦੇ ਧਿਆਨ 'ਚ ਲਿਆਂਦਾ ਗਿਆ। ਕਮਿਊਨਿਟੀ ਦੇ ਮੁਖੀ ਸੁਖਧੀਰ ਸਿੰਘ ਸੇਖੋਂ ਨੇ ਇਸ ਮਾਮਲੇ ਦੀ ਸ਼ਿਕਾਇਤ 'ਚਾਈਲਡ ਹੈਲਪਲਾਈਨ' ਨੂੰ ਦਿੱਤੀ। ਇਸ ਤੋਂ ਬਾਅਦ ਅੱਜ ਚਾਈਲਡ ਲਾਈਨ ਅਤੇ ਜ਼ਿਲਾ ਬਾਲ ਸੁਰੱਖਿਆ ਯੂਨਿਟ ਦੀ ਟੀਮ ਪੂਨਮ ਰਾਣੀ ਦੀ ਅਗਵਾਈ 'ਚ ਸਕੂਲ ਪੁੱਜੀ ਤੇ ਬੱਚੀ ਦੇ ਬਿਆਨ ਦਰਜ ਕੀਤੇ। ਚਾਈਲਡ ਲਾਈਨ ਦੇ ਕੋ-ਆਰਡੀਨੇਟਰ ਬਲਰਾਜ ਸਿੰਘ ਗਰੇਵਾਲ ਨੇ ਕਿਹਾ ਕਿ ਉਨ੍ਹਾਂ ਦੀ ਐੱਨ. ਜੀ. ਓ. ਬੱਚੀ ਦੀ ਪੜ੍ਹਾਈ ਜਾਰੀ ਰੱਖੇਗੀ। ਦੂਜੇ ਪਾਸੇ ਮਾਸੂਮ ਬੱਚੀ ਦਾ ਕਹਿਣਾ ਹੈ ਕਿ ਉਹ ਆਪਣੇ ਘਰ ਵਾਪਸ ਨਹੀਂ ਜਾਣਾ ਚਾਹੁੰਦੀ, ਜਿਸ ਤੋਂ ਬਾਅਦ ਚਾਈਲਡ ਪ੍ਰੋਟੈਕਸ਼ਨ ਦੀ ਟੀਮ ਵਲੋਂ ਮਾਸੂਮ ਨੂੰ ਜ਼ਿਲਾ ਬਾਲ ਸੁਰੱਖਿਆ ਦੇ ਦਫਤਰ ਲਿਜਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵਿਦਿਆਰਥਣ ਦਾ ਮੈਡੀਕਲ ਕਰਾਇਆ ਜਾਵੇਗਾ।

Read 2100 times