:
You are here: Home

ਭਰੀ ਪੰਚਾਇਤ 'ਚ ਵਿਆਹ ਲਈ ਮੰਨਿਆ ਨੌਜਵਾਨ, ਮੰਡਪ ਸਜਿਆ ਤਾਂ Featured

Written by  Published in ਲੁਧਿਆਣਾ-ਜਲੰਧਰ Friday, 03 August 2018 04:57

ਲੁਧਿਆਣਾ : ਸਥਾਨਕ ਮਨਜੀਤ ਨਗਰ 'ਚ ਇਕ ਨੌਜਵਾਨ ਆਪਣੇ ਗੁਆਂਢ 'ਚ ਰਹਿਣ ਵਾਲੀ 24 ਸਾਲਾ ਕੁੜੀ ਨੁੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ। ਜਦੋਂ ਦੋਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਨੌਜਵਾਨ ਕੁਲਜੋਤ ਸਿੰਘ ਪੰਚਾਇਤ 'ਚ ਵਿਆਹ ਲਈ ਮੰਨ ਗਿਆ ਪਰ ਜਦੋਂ ਮੰਡਪ ਸਜਿਆ ਤੇ ਬਾਰਾਤ ਲਿਆਉਣ ਦੀ ਬਜਾਏ ਨੌਜਵਾਨ ਘਰੋਂ ਫਰਾਰ ਹੋ ਗਿਆ। ਦੂਜੇ ਪਾਸੇ ਕੁੜੀ ਵਾਲੇ ਸਾਰੀ ਤਿਆਰੀ ਕਰ ਚੁੱਕੇ ਸਨ ਅਤੇ ਬਾਰਾਤ ਦੇ ਆਉਣ ਦੀ ਉਡੀਕ ਕਰ ਰਹੇ ਸਨ। ਜਦੋਂ ਰਾਤ ਤੱਕ ਬਾਰਾਤ ਨਾ ਆਈ ਤਾਂ ਥਾਣਾ ਡਵੀਜ਼ਨ ਨੰਬਰ-5 ਦੀ ਪੁਲਸ ਨੇ ਪੀੜਤ ਕੁੜੀ ਦੀ ਸ਼ਿਕਾਇਤ 'ਤੇ ਨੌਜਵਾਨ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕਰ ਲਿਆ। ਪੁਲਸ ਨੇ ਇਸ ਮਾਮਲੇ 'ਚ ਕੁਲਜੋਤ ਦੀ ਭਾਲ 'ਚ ਛਾਪੇਮਾਰੀ ਵੀ ਸ਼ੁਰੂ ਕਰ ਦਿੱਤੀ ਹੈ। ਮੋਬਾਇਲ 'ਚ ਖਿੱਚੀਆਂ ਅਸ਼ਲੀਲ ਤਸਵੀਰਾਂ ਕੁੜੀ ਨੇ ਆਪਣੇ ਮਾਂ-ਪਿਓ ਨੂੰ ਦੱਸਿਆ ਕਿ ਦੋਸ਼ੀ ਨੇ ਮੋਬਾਇਲ 'ਤੇ ਉਸ ਦੀਆਂ ਕਈ ਅਸ਼ਲੀਲ ਤਸਵੀਰਾਂ ਖਿੱਚ ਕੇ ਰੱਖੀਆਂ ਹੋਈਆਂ ਹਨ ਤੇ ਉਨ੍ਹਾਂ ਦੀ ਆੜ 'ਚ ਹੀ ਉਹ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ। ਜਦੋਂ ਕੁੜੀ ਉਸ ਨੂੰ ਮਨ੍ਹਾਂ ਕਰਦੀ ਸੀ ਤਾਂ ਤਾਂ ਉਹ ਤਸਵੀਰਾਂ ਵਾਇਰਲ ਕਰਨ ਦੇ ਨਾਂ 'ਤੇ ਉਸ ਨੂੰ ਧਮਕਾਉਂਦਾ ਸੀ।

Read 2140 times