:
You are here: Home

ਖਰਾਬ ਸੀ. ਸੀ. ਟੀ. ਵੀ. ਕੈਮਰਿਆਂ ਦਾ ਫਾਇਦਾ ਚੁੱਕ ਰਹੇ ਨੇ ਅਪਰਾਧੀ

Written by  Published in ਕਪੂਰਥਲਾ-ਤਰਣਤਾਰਨ Saturday, 26 May 2018 05:17

ਕਪੂਰਥਲਾ, - ( ਪਿ੍ੰਸ ਸ਼ਰਮਾ ) ਸ਼ਹਿਰ ਦੇ ਬਹੁਚਰਚਿਤ ਜਸਕਿਰਤ ਕਤਲ ਕਾਂਡ ਦੇ ਬਾਅਦ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਨਾਲ ਸ਼ਹਿਰ ਦੇ ਵੱਖ-ਵੱਖ ਸੰਵੇਦਨਸ਼ੀਲ ਪੁਆਇੰਟਾਂ ਵਿਚ ਲੱਖਾਂ ਰੁਪਏ ਦੀ ਲਾਗਤ ਨਾਲ ਲਾਏ ਗਏ ਸੀ. ਸੀ. ਟੀ. ਵੀ. ਕੈਮਰਿਆਂ 'ਚੋਂ ਕਾਫ਼ੀ ਗਿਣਤੀ ਵਿਚ ਕੈਮਰੇ ਖ਼ਰਾਬ ਹੋਣ ਦੇ ਕਾਰਨ ਜਿਥੇ ਇਸ ਦਾ ਸਿੱਧਾ ਫਾਇਦਾ ਸਮਾਜ ਵਿਰੋਧੀ ਅਨਸਰਾਂ ਨੂੰ ਮਿਲ ਰਿਹਾ ਹੈ, ਉਥੇ ਹੀ ਕਈ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਆਈ ਖਰਾਬੀ ਦੇ ਕਾਰਨ ਹੁਣ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਪਰਾਧਿਕ ਅਨਸਰਾਂ ਨੂੰ ਲੱਭਣਾ ਪੁਲਸ ਲਈ ਚੁਣੌਤੀ ਬਣ ਗਿਆ ਹੈ। ਜਸਕਿਰਤ ਕਾਂਡ ਦੇ ਬਾਅਦ ਸ਼ਹਿਰ 'ਚ ਲਾਏ ਗਏ ਸਨ ਕੈਮਰੇ ਸ਼ਹਿਰ 'ਚ ਬਹੁਰਚਿਤ ਜਸਕਿਰਤ ਕਤਲ ਕਾਂਡ ਦੇ ਬਾਅਦ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਨਾਲ ਸ਼ਹਿਰ ਦੇ ਵੱਖ-ਵੱਖ ਸੰਵੇਦਨਸ਼ੀਲ ਪੁਆਇੰਟਾਂ ਦੀ ਚੋਣ ਕਰ ਕੇ ਇਨ੍ਹਾਂ ਥਾਵਾਂ 'ਤੇ ਵੱਡੀ ਗਿਣਤੀ ਵਿਚ ਸੀ. ਸੀ. ਟੀ. ਵੀ. ਕੈਮਰੇ ਲਾਏ ਗਏ ਸਨ । ਜਿਨ੍ਹਾਂ ਵਿਚ ਕਚਹਿਰੀ ਚੌਕ, ਸ਼ਿਵ ਮੰਦਰ ਚੌਕ, ਚਾਰਬੱਤੀ ਚੌਕ, ਰਮਣੀਕ ਚੌਕ, ਸ਼ੇਖੂਪੁਰ ਖੇਤਰ, ਡੀ. ਸੀ. ਚੌਕ, ਜਲੰਧਰ ਮਾਰਗ, ਸ਼ਾਲੀਮਾਰ ਬਾਗ ਚੌਕ ਅਤੇ ਅੰਮ੍ਰਿਤਸਰ ਚੂੰਗੀ ਆਦਿ ਖੇਤਰਾਂ ਵਿਚ ਆਧੁਨਿਕ ਸੀ. ਸੀ. ਟੀ. ਵੀ. ਕੈਮਰੇ ਲਾਏ ਗਏ ਸਨ । ਇਨ੍ਹਾਂ ਸੀ. ਸੀ. ਟੀ. ਵੀ. ਕੈਮਰਿਆਂ ਕਾਰਨ ਜਿਥੇ ਸ਼ਹਿਰ ਵਿਚ ਅਪਰਾਧਿਕ ਵਾਰਦਾਤਾਂ ਵਿਚ ਭਾਰੀ ਕਮੀ ਦਰਜ ਕੀਤੀ ਗਈ ਸੀ, ਉਥੇ ਹੀ ਕਈ ਅਪਰਾਧੀਆਂ ਵੱਲੋਂ ਕੀਤੀਆਂ ਗਈਆਂ ਵਾਰਦਤਾਂ ਨੂੰ ਇਨ੍ਹਾਂ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਸੁਲਝਾ ਲਿਆ ਗਿਆ ਸੀ ਅਤੇ ਕਈ ਖਤਰਨਾਕ ਅਪਰਾਧੀ ਸਲਾਖਾਂ ਦੇ ਪਿੱਛੇ ਪਹੁੰਚ ਗਏ ਸਨ । ਜਿਸ ਦੇ ਕਾਰਨ ਇਹ ਸੀ. ਸੀ. ਟੀ. ਵੀ. ਕੈਮਰੇ ਅਪਰਾਧਾਂ ਨੂੰ ਘੱਟ ਕਰਨ ਦੀ ਹਾਲਤ ਵਿਚ ਕਾਫ਼ੀ ਵੱਧੀਆ ਸਾਬਤ ਹੋਏ ਸਨ । ਜ਼ਿਲਾ ਪੁਲਸ ਕੰਟਰੋਲ ਰੂਮ ਨਾਲ ਜੁੜੇ ਇਸ ਸੀ. ਸੀ. ਟੀ. ਵੀ. ਕੈਮਰਿਆਂ ਕਾਰਨ ਅਪਰਾਧੀਆਂ 'ਚ ਭਾਰੀ ਖੌਫ ਪੈਦਾ ਹੋ ਗਿਆ ਸੀ। ਚੈਨ ਸਨੈਚਿੰਗ ਦੀਆਂ ਵਾਰਦਾਤਾਂ 'ਚ ਹੋਇਆ ਵਾਧਾ ਸ਼ਹਿਰ ਦੇ ਕਈ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਆਈ ਖਰਾਬੀ ਦੇ ਕਾਰਨ ਜਿਥੇ ਅਪਰਾਧੀਆਂ ਨੂੰ ਭਾਰੀ ਫਾਇਦਾ ਹੋਇਆ ਹੈ, ਉਥੇ ਹੀ ਬੀਤੇ ਕੁਝ ਦਿਨਾਂ ਦੇ ਦੌਰਾਨ ਚੇਨ ਸਨੈਚਿੰਗ ਦੀਆਂ ਵਾਰਦਾਤਾਂ ਵਿਚ ਭਾਰੀ ਵਾਧਾ ਦੇਖਣ ਨੂੰ ਮਿਲਿਆ ਹੈ । ਗੌਰ ਹੋਵੇ ਕਿ ਪਿਛਲੇ ਕੁਝ ਦਿਨਾਂ ਦੇ ਦੌਰਾਨ ਸ਼ਹਿਰ ਵਿਚ ਕਈ ਥਾਵਾਂ 'ਤੇ ਚੇਨ ਸਨੈਚਿੰਗ ਦੀਆਂ ਵਾਰਦਾਤਾਂ ਹੋਈਆਂ ਹਨ ਪਰ ਇਨ੍ਹਾਂ ਖੇਤਰਾਂ ਵਿਚ ਸੀ. ਸੀ. ਟੀ. ਵੀ. ਕੈਮਰੇ ਖਰਾਬ ਹੋਣ ਦੇ ਕਾਰਨ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਪਰਾਧੀ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਨਹੀਂ ਹੋ ਪਾਏ । ਜਿਸ ਦੇ ਕਾਰਨ ਪੁਲਸ ਲਈ ਇਨ੍ਹਾਂ ਮੁਲਜ਼ਮਾਂ ਨੂੰ ਲੱਭਣਾ ਕਾਫ਼ੀ ਔਖਾ ਹੋ ਗਿਆ ਹੈ। ਖਰਾਬ ਹੋਏ ਕੈਮਰਿਆਂ ਨੂੰ ਜਲਦ ਠੀਕ ਕਰਵਾਇਆ ਜਾਵੇਗਾ : ਐੱਸ. ਐੱਸ. ਪੀ. ਇਸ ਸਬੰਧ ਵਿਚ ਜਦੋਂ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਅਪਰਾਧਾਂ ਨੂੰ ਰੋਕਣ ਵਿਚ ਕਾਫ਼ੀ ਸਹਾਇਕ ਸਾਬਤ ਹੋਏ ਹੈ। ਜਲਦੀ ਹੀ ਖ਼ਰਾਬ ਹੋਏ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਠੀਕ ਕਰਵਾਇਆ ਜਾਵੇਗਾ

Read 2216 times