:
You are here: Home

ਗੁਪਤ ਤਰੀਕੇ ਨਾਲ ਚੱਲ ਰਿਹਾ ਲਿੰਗ ਨਿਰਧਾਰਣ ਟੈਸਟ ਦਾ ਕਾਰੋਬਾਰ

Written by  Published in ਬਠਿੰਡਾ-ਮਾਨਸਾ Wednesday, 09 May 2018 09:51

ਬਠਿੰਡਾ-ਲੜਕਾ ਹੋਵੇ ਜਾਂ ਲੜਕੀ ਵੈਸੇ ਤਾਂ ਇਨ੍ਹਾਂ ਦੋਹਾਂ 'ਚ ਕੋਈ ਫਰਕ ਨਹੀਂ ਹੁੰਦਾ ਹੈ ਪਰ ਸਾਡਾ ਪੁਰਸ਼ ਪ੍ਰਧਾਨ ਸਮਾਜ ਲੜਕਿਆਂ ਨੂੰ ਜ਼ਿਆਦਾ ਤਰਜੀਹ ਦਿੰਦਾ ਹੈ। ਇਹੀ ਵਜ੍ਹਾ ਹੈ ਕਿ ਅੱਜ ਵੀ ਲੜਕੀਆਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਕੁੱਖ 'ਚ ਮਾਰ ਦਿੱਤਾ ਜਾਂਦਾ ਹੈ। ਸ਼ਹਿਰ ਦੇ ਅਲਟ੍ਰਾਸਾਊਂਡ ਕੇਂਦਰ ਅਣਗਿਣਤ ਅਣ-ਜਨਮੀਆਂ ਲੜਕੀਆਂ ਨੂੰ ਜਾਨ ਤੋਂ ਮਾਰਨ 'ਚ ਅਹਿਮ ਰੋਲ ਅਦਾ ਕਰਦੇ ਹਨ ਕਿਉਂਕਿ ਕੇਂਦਰਾਂ ਦੇ ਸੰਚਾਲਕ ਕੁਝ ਪੈਸਿਆਂ ਦੇ ਲਾਲਚ 'ਚ ਆ ਕੇ ਲੜਕੀ ਨਾ ਚਾਹੁਣ ਵਾਲੇ ਜੋੜੇ ਦਾ ਗੁਪਤ ਤਰੀਕੇ ਨਾਲ ਲਿੰਗ ਪਰੀਖਣ ਕਰਦਾ ਹੈ, ਜੇਕਰ ਜਾਂਚ ਵਿਚ ਪਤਾ ਚਲ ਜਾਂਦਾ ਹੈ ਕਿ ਜਨਮ ਲੈਣ ਵਾਲਾ ਬੱਚਾ ਲੜਕੀ ਹੈ ਤਾਂ ਜਾਂਚ ਦੇ ਬਦਲੇ ਮੋਟੀ ਰਕਮ ਵਸੂਲਦੇ ਹਨ ਅਤੇ ਇਸਦਾ ਗਰਭਪਾਤ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ ਹਨ। ਇਸ ਅਪਰਾਧ ਵਿਚ ਜਾਣੇ-ਅਣਜਾਣੇ ਸਿਹਤ ਵਿਭਾਗ ਦੇ ਅਧਿਕਾਰੀ ਵੀ ਸ਼ਾਮਲ ਹੁੰਦੇ ਹਨ। ਜੇਕਰ ਸਿਹਤ ਵਿਭਾਗ ਦੇ ਅਧਿਕਾਰੀ ਚੌਕੰਨੇ ਅਤੇ ਸਰਗਰਮ ਰਹਿਣ ਤਾਂ ਭਰੂਣ ਹੱਤਿਆ 'ਤੇ ਰੋਕ ਲਾਉਣਾ ਕੋਈ ਵੱਡੀ ਗੱਲ ਨਹੀਂ ਹੈ। ਸਿਹਤ ਵਿਭਾਗ ਦੇ ਨਰਮ ਰਵੱਈਏ ਦੀ ਵਜ੍ਹਾ ਨਾਲ ਸ਼ਹਿਰ ਅਤੇ ਪਿੰਡਾਂ ਵਿਚ ਅਲਟ੍ਰਾਸਾਊਂਡ ਕੇਦਰਾਂ ਦੀਆਂ ਗਤੀਵਿਧੀਆਂ 'ਤੇ ਸ਼ਿਕੰਜਾ ਕੱਸਣਾ ਹੁਣ ਵੀ ਚੁਨੌਤੀ ਬਣਿਆ ਹੋਇਆ ਹੈ। ਅਲਟ੍ਰਾਸਾਊਂਡ ਕੇਂਦਰਾਂ ਦੀ ਮਾਨੀਟਰਿੰਗ ਨਹੀਂ ਕਰਨ ਦਾ ਨਤੀਜਾ ਹੈ ਕਿ ਸੈਂਟਰਾਂ 'ਤੇ ਹੁਣ ਖੁੱਲ੍ਹੇਆਮ ਲਿੰਗ ਪਰੀਖਣ ਦਾ ਖੇਡ ਖੇਡਿਆ ਜਾ ਰਿਹਾ ਹੈ। ਉਕਤ ਕੇਂਦਰ ਆਪਣੀ ਮਨਮਾਨੀ ਕਰਨ 'ਤੇ ਤੁਲੇ ਹੋਏ ਹਨ। ਅਜਿਹੇ ਵਿਚ ਸਰਕਾਰ ਦੀ ਭਰੂਣ ਲਿੰਗ ਪਰੀਖਣ ਦੀ ਜਾਂਚ 'ਤੇ ਲਗਾਮ ਕੱਸਣ ਦੀ ਮੁਹਿੰਮ ਨੂੰ ਗਹਿਰਾ ਝਟਕਾ ਲੱਗ ਰਿਹਾ ਹੈ। ਫਿਲਹਾਲ ਅਲਟ੍ਰਾਸਾਊਂਡ ਸੰਚਾਲਕਾਂ ਵੱਲੋਂ ਲਿੰਗ ਪਰੀਖਣ ਦੀ ਆੜ 'ਚ ਖੁੱਲ੍ਹੇਆਮ ਗਰਭਪਾਤ ਦਾ ਰੈਕੇਟ ਬਿਨਾਂ ਰੋਕ-ਟੋਕ ਦੇ ਬਦਸਤੂਰ ਜਾਰੀ ਹੈ। ਅਲਟ੍ਰਾਸਾਊਂਡ ਕੇਂਦਰਾਂ ਦੇ ਅੰਕੜੇ ਉਪਲੱਬਧ ਨਹੀਂ ਸ਼ਹਿਰ ਵਿਚ ਕਿੰਨੇ ਆਲਟ੍ਰਾਸਾਊਂਡ ਕੇਂਦਰ ਚੱਲ ਰਹੇ ਹਨ। ਇਸਦੀ ਜਾਣਕਾਰੀ ਸਿਹਤ ਵਿਭਾਗ ਕੋਲ ਨਹੀਂ ਹੈ ਪਰ ਇਕ ਅਨੁਮਾਨ ਮੁਤਾਬਿਕ ਜ਼ਿਲੇ 'ਚ 100 ਤੋਂ ਜ਼ਿਆਦਾ ਅਲਟ੍ਰਾਸਾਊਂਡ ਕੇਂਦਰ ਚੱਲ ਰਹੇ ਹਨ। ਮਾਨਤਾ ਪ੍ਰਾਪਤ ਆਲਟ੍ਰਾਸਾਊਂਡ ਕੇਂਦਰਾਂ ਦਾ ਡਾਟਾ ਉਪਲਬੱਧ ਨਾ ਹੋਣ ਦਾ ਨਤੀਜਾ ਹੈ ਕਿ ਸਿਹਤ ਵਿਭਾਗ ਇਨ੍ਹਾਂ ਸੈਂਟਰਾਂ 'ਤੇ ਛਾਪੇਮਾਰੀ ਨਹੀਂ ਕਰ ਰਿਹਾ। ਗੌਰਤਲਬ ਹੈ ਕਿ ਇਸ ਗੋਰਖਧੰਦੇ ਵਿਚ ਕਈ ਜ਼ਿੰਮੇਵਾਰ ਅਧਿਕਾਰੀਆਂ ਦੇ ਜੁੜੇ ਹੋਣ ਦੀ ਵਜ੍ਹਾ ਨਾਲ ਹੀ ਇਨ੍ਹਾਂ ਅਲਟ੍ਰਾਸਾਊਂਡ ਸੰਚਾਲਕਾਂ ਦੇ ਹੌਸਲੇ ਬੁਲੰਦ ਹਨ। ਦੋ ਸਾਲਾਂ ਤੋਂ ਨਹੀਂ ਹੋਈ ਕੋਈ ਕਾਰਵਾਈ ਸਿਹਤ ਵਿਭਾਗ ਦੀ ਸੁਸਤੀ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਪਿਛਲੇ ਦੋ ਸਾਲਾਂ ਤੋਂ ਕਿਸੇ ਵੀ ਆਲਟ੍ਰਾਸਾਊਂਡ ਕੇਂਦਰ ਦੇ ਲਾਇਸੈਂਸ ਦੀ ਜਾਂਚ ਨਹੀਂ ਹੋਈ ਹੈ ਅਤੇ ਨਾ ਹੀ ਛਾਪੇਮਾਰੀ ਕਰ ਕੇ ਲਿੰਗ ਪਰੀਖਣ ਕਰਨ ਵਾਲਿਆਂ ਨੂੰ ਫੜਿਆ ਗਿਆ ਹੈ। ਔਸਤ ਤੋਂ ਜ਼ਿਆਦਾ ਗਰਭਪਾਤ ਸੂਤਰਾਂ ਦੀ ਮੰਨੀਏ ਤਾਂ ਪਿਛਲੇ ਸਾਲ 'ਚ 500 ਤੋਂ ਵੀ ਜ਼ਿਆਦਾ ਔਰਤਾਂ ਦਾ ਗਰਭਪਾਤ ਹੋਇਆ ਹੈ। ਜਦਕਿ ਔਸਤ ਦੇ ਅਨੁਸਾਰ 100 'ਚੋਂ ਪੰਜ ਔਰਤਾਂ ਦਾ ਹੀ ਗਰਭਪਾਤ ਹੋਣਾ ਚਾਹੀਦਾ ਹੈ, ਉਹ ਵੀ ਹਾਈ ਰਿਸਕ ਪ੍ਰੈਗਨੈਂਸੀ ਵਾਲੀਆਂ ਔਰਤਾਂ ਦੀ। ਇਨ੍ਹਾਂ ਔਰਤਾਂ ਵਿਚੋਂ ਜ਼ਿਆਦਾਤਰ ਨੇ ਲਿੰਗ ਪਰੀਖਣ ਤੋਂ ਬਾਅਦ ਹੀ ਗਰਭਪਾਤ ਕਰਵਾਇਆ ਹੈ। ਇਸ ਗੋਰਖਧੰਦੇ ਦੇ ਨੈੱਟਵਰਕ ਵਿਚ ਸਰਕਾਰੀ ਹਸਪਤਾਲ ਦੀਆਂ ਕਈ ਮਹਿਲਾ ਡਾਕਟਰਜ਼ ਅਤੇ ਸਟਾਫ ਵੀ ਸ਼ਾਮਿਲ ਹੁੰਦੇ ਹਨ ਜੋ ਇਨ੍ਹਾਂ ਸੈਂਟਰਾਂ 'ਤੇ ਆਉਣ ਵਾਲੀਆਂ ਗਰਭਵਤੀਆਂ ਨੂੰ ਗਰਭਪਾਤ ਕਰਾਉਣ ਵਿਚ ਅਹਿਮ ਕਿਰਦਾਰ ਅਦਾ ਕਰਦੇ ਹਨ। ਸਰਕਾਰੀ ਕਰਮਚਾਰੀਆਂ ਦਾ ਸਬੰਧ ਇਨ੍ਹਾਂ ਅਲਟ੍ਰਾਸਾਊਂਡ ਕੇਂਦਰਾਂ ਨਾਲ ਹੁੰਦਾ ਹੈ, ਜਿਥੇ ਲਿੰਗ ਪਰੀਖਣ ਹੁੰਦਾ ਹੈ। ਛਾਪੇਮਾਰੀ ਦੇ ਨਾਂ 'ਤੇ ਹੁੰਦੀ ਹੈ ਸਿਰਫ ਖਾਨਾਪੂਰਤੀ ਜੇਕਰ ਸਿਹਤ ਅਧਿਕਾਰੀ ਸਹੀ ਤਰੀਕੇ ਨਾਲ ਕੰਮ ਕਰਨ ਤਾਂ ਕਾਫ਼ੀ ਹੱਦ ਤਕ ਅਲਟ੍ਰਾਸਾਊਂਡ ਰਾਹੀਂ ਨਾਜਾਇਜ਼ ਜਾਂਚ ਦੇ ਕਾਰੋਬਾਰ 'ਤੇ ਅੰਕੁਸ਼ ਲਾਇਆ ਜਾ ਸਕਦਾ ਹੈ ਪਰ ਅਲਟ੍ਰਾਸਾਊਂਡ ਅਤੇ ਸਿਹਤ ਅਧਿਕਾਰੀ ਦੇ ਆਪਸੀ ਮਿਲੀਭੁਗਤ ਦੀ ਵਜ੍ਹਾ ਨਾਲ ਜਾਂਚ ਦੀ ਭਿਣਕ ਸੰਚਾਲਕਾਂ ਨੂੰ ਲੱਗ ਜਾਂਦੀ ਹੈ, ਜਿਸ ਕਾਰਨ ਛਾਪੇਮਾਰੀ ਸਿਰਫ ਇਕ ਖਾਨਾਪੂਰਤੀ ਹੀ ਹੁੰਦੀ ਹੈ। ਗੌਰ ਕਰਨ ਵਾਲੀ ਗੱਲ ਹੈ ਕਿ ਸਿਹਤ ਅਧਿਕਾਰੀਆਂ ਵੱਲੋਂ ਪਿਛਲੇ ਦੋ ਸਾਲਾਂ ਤੋਂ ਇਕ ਵਾਰ ਵੀ ਛਾਪੇਮਾਰੀ ਨਹੀਂ ਕੀਤੀ ਗਈ ਹੈ। ਇਹੀ ਵਜ੍ਹਾ ਹੈ ਕਿ ਲਿੰਗ ਜਾਂਚ ਕਰਾਉਣ ਦੇ ਬਾਅਦ ਗਰਭਪਾਤ ਕਰਵਾਉਣ ਵਾਲਿਆਂ ਦੀ ਸੰਖਿਆ ਵਿਚ ਕਾਫ਼ੀ ਇਜ਼ਾਫਾ ਵੇਖਣ ਨੂੰ ਮਿਲ ਰਿਹਾ ਹੈ। -ਸਾਧੂ ਰਾਮ ਕੁਸ਼ਲ, ਸਮਾਜਸੇਵੀ ਕੀ ਕਹਿਣਾ ਹੈ ਸਿਹਤ ਅਧਿਕਾਰੀ ਦਾ ਬਠਿੰਡਾ ਵਿਚ ਚੱਲ ਰਹੇ ਅਲਟ੍ਰਾਸਾਊਂਡ ਕੇਂਦਰਾਂ 'ਤੇ ਲਿੰਗ ਪਰੀਖਣ ਕਰਾਉਣ ਦੇ ਦੋਸ਼ ਬੇਬੁਨਿਆਦ ਹਨ ਕਿਉਂਕਿ ਇਨ੍ਹਾਂ ਦੀ ਜਾਂਚ ਨਿਰੰਤਰ ਕੀਤੀ ਜਾਂਦੀ ਹੈ। ਇਸਦੇ ਲਈ ਡੂੰਘਾ ਜਾਂਚ ਅਭਿਆਨ ਵੀ ਚਲਾਇਆ ਗਿਆ ਪਰ ਲਿੰਗ ਪਰੀਖਣ ਜਾਂਚ ਦੇ ਮਾਮਲੇ ਸਾਹਮਣੇ ਨਹੀਂ ਆਏ। ਇਸ ਅਭਿਆਨ ਦੌਰਾਨ ਭਰੂਣ ਲਿੰਗ ਪਰੀਖਣ ਤੋਂ ਇਲਾਵਾ ਸੰਸਥਾਵਾਂ ਦੇ ਨਿਬੰਧਨ ਦੀ ਜਾਂਚ ਵੀ ਕੀਤੀ ਜਾਂਦੀ ਹੈ। ਬਠਿੰਡਾ ਵਿਚ ਪੰਜੀਕ੍ਰਿਤ ਲੱਗਭਗ 90 ਤੋਂ ਜ਼ਿਆਦਾ ਅਲਟ੍ਰਾਸਾਊਂਡ ਚੱਲ ਹੋ ਰਹੇ ਹਨ। ਭਰੂਣ ਹੱਤਿਆ ਦੀ ਸੂਚਨਾ ਦੇਣ ਵਾਲੇ ਨੂੰ ਸਰਕਾਰ ਵੱਲੋਂ ਇਕ ਲੱਖ ਰੁਪਏ ਦਾ ਇਨਾਮ ਵੀ ਦਿੱਤਾ ਜਾਂਦਾ ਹੈ। -ਐੱਚ. ਐੱਨ. ਸਿੰਘ, ਜ਼ਿਲਾ ਸਿਹਤ ਅਧਿਕਾਰੀ।

Read 2814 times