:
You are here: Home

ਖੇਤ 'ਚੋਂ ਮੂਲੀ ਪੁੱਟਣ 'ਤੇ ਅੰਮ੍ਰਿਧਾਰੀ ਬੱਚੇ ਨੂੰ ਨੰਗੇ ਕਰਕੇ ਭਜਾਇਆ

Written by  Published in ਅੰਮ੍ਰਿਤਸਰ-ਪਠਾਨਕੋਟ Wednesday, 14 February 2018 07:13
ਮ੍ਰਿਤਸਰ - ਅੰਮ੍ਰਿਤਸਰ ਦੇ ਪਿੰਡ ਸੋਹੀਆਂ ਕਲਾਂ 'ਚ ਪੰਜ ਦਲਿਤ ਪਰਿਵਾਰ ਦੇ ਬੱਚਿਆਂ ਨੂੰ ਖੇਤ 'ਚੋਂ ਮੂਲੀ ਪੁੱਟਣ ਦੇ ਦੋਸ਼ 'ਚ ਨੰਗਿਆਂ ਕਰਕੇ ਭਜਾਉਣ ਦੀ ਵੀਡੀਓ ਸੋਸ਼ਲ ਮੀਡੀਆਂ 'ਤੇ ਵਾਇਰਲ ਹੋਈ ਹੈ। ਪਿੰਡ ਦੇ ਹੀ ਕਿਸੇ ਵਿਅਕਤੀ ਨੇ ਵੀਡੀਓ ਬਣਾ ਕੇ ਸੋਸ਼ਲ ਸਾਈਟ 'ਤੇ ਪਾਈ ਹੈ। ਜਾਣਕਾਰੀ ਮੁਤਾਬਕ ਇਹ ਬੱਚੇ ਅੰਮ੍ਰਿਤਧਾਰੀ ਹਨ। ਵੀਡੀਓ 'ਚ ਇਹ ਬੱਚੇ ਅਸ਼ੁਰਨਪਾਲ ਸਿੰਘ ਲਾਟੀ ਨਾਂ ਦੇ ਵਿਅਕਤੀ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਬੱਚਿਆਂ ਨੇ ਦੋਸ਼ ਲਗਾਇਆ ਹੈ ਕਿ ਇਸ ਵਿਅਕਤੀ ਨੇ ਉਨ੍ਹਾਂ ਨੂੰ ਤਿੰਨ ਕਿਲੋਮੀਟਰ ਤੱਕ ਭਜਾਇਆ ਤੇ ਖੁਦ ਉਹ ਸਕੂਟਰ 'ਤੇ ਉਨ੍ਹਾਂ ਦੇ ਨਾਲ-ਨਾਲ ਜਾ ਰਿਹਾ ਸੀ। ਇਨ੍ਹਾਂ 'ਚੋਂ ਦੋ ਬੱਚਿਆਂ ਦੇ ਦਾਦਾ ਸੁਖਦੇਵ ਸਿੰਘ ਨੇ ਕਿਹਾ ਕਿ ਇਨ੍ਹਾਂ ਬੱਚਿਆਂ ਦੀ ਪਤੰਗ ਲਾਟੀ ਦੇ ਖਤਾਂ 'ਚ ਡਿੱਗੀ ਤੇ ਪਤੰਗ ਲੈਣ ਖੇਤਾਂ 'ਚ ਗਏ। ਇਕ ਬੱਚੇ ਨੇ ਖੇਤ 'ਚੋਂ ਮੂਲੀ ਪੁੱਟ ਲਈ, ਜਿਸ ਤੋਂ ਖੇਤ ਮਾਲਕ ਨੇ ਗੁੱਸੇ 'ਚ ਆ ਕੇ ਇਨ੍ਹਾਂ ਬੱਚਿਆਂ ਨੂੰ ਜਬਰੀ ਨੰਗੇ ਕਰਕੇ ਭਜਾਇਆ। ਉਨ੍ਹਾਂ ਦੋਸ਼ ਲਗਾਇਆ ਕਿ ਬੱਚਿਆਂ ਨੂੰ ਕੁੱਟਿਆ ਵੀ ਹੈ। ਦੂਜੇ ਪਾਸੇ ਲਾਟੀ ਦੇ ਪਿਤਾ ਐੱਸ. ਐੱਸ. ਗਿੱਲ ਨੇ ਕਿਹਾ ਕਿ ਇਹ ਬੱਚੇ ਰੋਜ਼ਾਨਾਂ ਖੇਤਾਂ 'ਚ ਜਾ ਕੇ ਫਸਲ ਖਰਾਬ ਕਰਦੇ ਸਨ। ਮੰਗਲਵਾਰ ਲਾਟੀ ਨੇ ਉਨ੍ਹਾਂ ਨੂੰ ਖੇਤਾਂ 'ਚ ਦੇਖ ਲਿਆ ਤੇ ਬੱਚਿਆਂ ਨੂੰ ਬੁਲਾਇਆ ਤਾਂ ਬੱਚੇ ਭੱਜਣ ਲੱਗੇ, ਜਿਨ੍ਹਾਂ ਦਾ ਉਸ ਦੇ ਪਿੱਛਾ ਕੀਤਾ। ਉਸ ਨੇ ਦੱਸਿਆ ਕਿ ਬੱਚਿਆਂ ਨੇ ਕੱਪੜੇ ਖੁਦ ਉਤਾਰੀ ਸਨ ਤੇ ਕੁਝ ਲੋਕ ਇਸ ਨੂੰ ਗਲਤ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੇ। ਇਸ ਸਬੰਧੀ ਜਦੋਂ ਐੱਸ . ਐੱਚ. ਓ ਮੋਹਿਤ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਘਟਨਾ ਸਬੰਧੀ ਉਨ੍ਹਾਂ ਕੋਈ ਜਾਣਕਾਰੀ ਨਹੀਂ ਹੈ।
Read 3042 times