:
You are here: Home

ਕੱਪੜਾ ਮਸ਼ੀਨ 'ਚ ਆਉਣ ਕਾਰਣ ਇੱਕ ਵਿਅਕਤੀ ਦੀ ਮੌਤ

Written by  Published in ਅੰਮ੍ਰਿਤਸਰ-ਪਠਾਨਕੋਟ Monday, 12 February 2018 07:15
ਅੰਮ੍ਰਿਤਸਰ, - ਕੱਪੜਾ ਫੈਕਟਰੀ ਦੀ ਮਸ਼ੀਨ 'ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਜਾਣ ਸਬੰਧੀ ਪੁਲਸ ਨੇ ਫੈਕਟਰੀ ਮਾਲਕ ਵਿਰੁੱਧ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਸ਼ੁਭਦੀਪ (20) ਜੋ ਫੋਕਲ ਪੁਆਇੰਟ ਸਥਿਤ ਕੱਪੜਾ ਪ੍ਰੋਸੈਸਿੰਗ ਫੈਕਟਰੀ ਗੁਰਦੀਪ ਐਂਡ ਸੰਨਜ਼ ਵਿਚ ਕੰਮ ਕਰਦਾ ਸੀ, ਪਿਛਲੀ ਰਾਤ ਅਚਾਨਕ ਮਸ਼ੀਨ 'ਚ ਕੱਪੜਾ ਫਸ ਜਾਣ 'ਤੇ ਜਿਵੇਂ ਹੀ ਉਸ ਨੇ ਕੱਪੜਾ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਮਸ਼ੀਨ ਦੀ ਲਪੇਟ ਵਿਚ ਆ ਗਿਆ। ਹਸਪਤਾਲ ਲਿਜਾਣ 'ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਥਾਣਾ ਮੋਹਕਮਪੁਰਾ ਦੀ ਪੁਲਸ ਨੇ ਫੈਕਟਰੀ ਮਾਲਕ ਵਿਰੁੱਧ ਕਾਰਵਾਈ ਕਰ ਕੇ ਕੇਸ ਦਰਜ ਕਰ ਲਿਆ ਹੈ।
Read 3026 times